*ਮੂੰਹ ਤੇ*
ਕੰਡ ਪਿੱਛੇ ਤੇ ਹਰ ਕੋਈ ਗਾਲ੍ਹ ਕਢਦੈ, ਖਰੀ ਖਰੀ ਕਹਿੰਦੇ ਵਿਰਲੇ ਯਾਰ, ਮੂੰਹ ਤੇ।
ਅਸਲ ਵਿਚ ਉਹ ਝੋਲੀ ਚੁੱਕ ਕਵੀ ਹੁੰਦੇ, ਕਰੇ ਸਿਫ਼ਤ ਜਿਹੜਾ ਵਾਰ-ਵਾਰ, ਮੂੰਹ ਤੇ।
ਉਹਨੇ ਸੱਚ ਤੇ ਝੂਠ ਨਿਤਾਰਨਾ ਕੀ, ਕਰ ਸਕੇ ਨਾ ਜਿਹੜਾ ਇਜ਼ਹਾਰ ਮੂੰਹ ਤੇ।
ਚੁਗਲ ਖੋਰ ਦੀ ਗੱਲ ਨਾ ਕਰ ਸਫ਼ਰੀ, ਚੁਗਲ ਖਾਂਦਾ ਏ ਗਾਲ੍ਹ ਹਜ਼ਾਰ, ਮੂੰਹ ਤੇ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥












