*ਸ਼ਬਾਬ ਸ਼ਬਦਾਂ ਦਾ*
ਜਿਹੜਾ ਮੋਤੀ ਮੁਹੱਬਤ ਦੀ ਸਿੱਪ ਦਾ ਏ, ਉਹਦੀ ‘ਆਬ’ ਨਾ ਕਦੇ ਖਰਾਬ ਹੋਵੇ।
ਸ਼ਾਮਤ ਆ ਜਾਂਦੀ ਓਥੇ ਆਫ਼ਤਾਂ ਦੀ, ਜਿਥੇ ਇਸ਼ਕ ਦੇ ਸੂਰਜ ਦੀ ਤਾਬ ਹੋਵੇ।
ਪੈਰ ਉਸ ਦੇ ਚੁੰਮਦੀ ਕਾਮਯਾਬੀ, ਜੀਹਦਾ ਬਾਬ ਕੁਰਬਾਨੀ ਦਾ ਬਾਬ ਹੋਵੇ।
ਜੀਹਦੇ ਸ਼ਬਦਾਂ ਦਾ ਸ਼ੋਖ਼ ਸ਼ਬਾਬ ਸਫ਼ਰੀ, ਉਹਨੂੰ ਸਦਾ ਜਨਾਬ, ਜਨਾਬ ਹੋਵੇ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥












