*ਸੁੱਕਦਾ ਨਹੀਂ*
ਸਿਰ ਅਸਲ ਸਤਿਕਾਰਿਆ ਉਹ ਜਾਂਦੈ, ਹਰ ਦਰ ਉੱਤੇ ਜਿਹੜਾ ਝੁੱਕਦਾ ਨਹੀਂ।
ਉਹ ਸ਼ੇਅਰ ਨਹੀਂ ਠੁੱਕ ਦਾ ਸ਼ੇਅਰ ਹੁੰਦਾ, ਕਾਨੀ ਵਾਂਗ ਜੋ ਕਾਲਜੇ ਠੁੱਕਦਾ ਨਹੀਂ।
ਫੂਕ ਦੇਈਏ ਪ੍ਰਵਾਨੇ ਦੇ ਪਰ ਬੇਸ਼ੱਕ, ਸੜ੍ਹ ਮਰਨ ਤੋਂ ਫੇਰ ਵੀ ਉੱਕਦਾ ਨਹੀਂ।
ਸਫ਼ਰੀ ਇਸ਼ਕ ਦੇ ਖ਼ੂਨ ਦੀ ਗੱਲ ਨਾ ਕਰ, ਹਸ਼ਰ ਤੀਕਰਾਂ ਕਦੇ ਉਹ ਸੁੱਕਦਾ ਨਹੀਂ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥




