*ਆਵਾਜ਼ ਮੰਗਣਾਂ*
ਜ਼ਹਿਰੀ ਫਿਜ਼ਾ ਵਿਚ ਕੇਸਰ ਜੋ ਘੋਲ ਦੇਵੇ, ਰੱਬ ਕੋਲੋਂ ਮੈਂ ਐਸੀ ਆਵਾਜ਼ ਮੰਗਣਾਂ।
ਜਿਨ੍ਹਾਂ ਲਫ਼ਜ਼ਾਂ ਤੋਂ ਉਲਫ਼ਤ ਦੇ ਅੰਗ ਮਹਿਕਣ, ਮਹਿਕਾਂ ਭਰੇ ਉਹ ਮੈਂ ਅਲਫ਼ਾਜ਼ ਮੰਗਣਾਂ।
ਆਸ਼ਕ ਰੱਬ ਦੇ ਪੜ੍ਹਣ ਨਮਾਜ਼ ਜਿਹੜੀ, ਪੜ੍ਹਨ ਲਈ ਮੈਂ ਉਹ ਨਮਾਜ਼ ਮੰਗਣਾਂ।
ਮੇਰੀ ਫਿਤਰਤ ਹੈ ਮੇਰਾ ਜੋ ਹੋਏ ਦੁਸ਼ਮਨ, ਮੈਂ ਤੇ ਉਹਦੀ ਵੀ ਉਮਰ ਦਰਾਜ਼ ਮੰਗਣਾਂ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥




