*ਪਾਲਣਹਾਰ*
ਜ਼ਾਤ, ਪਾਤ ਤੇਰੀ, ਰੱਬਾ ਬਾਤ ਐਸੀ, ਜਿਹਦੇ ਕਰਮਾਂ ਦਾ ਕੋਈ ਸ਼ੁਮਾਰ ਨਹੀਂ ਏ।
ਇਸ ਸੰਸਾਰ ਦਾ ਕੋਈ ਮੁਖਤਾਰ ਬਣ ਜੈ, ਇਹ ਕਿਸੇ ਨੂੰ ਕੋਈ ਇਖਤਿਆਰ ਨਹੀਂ ਏ।
ਜਿਵੇਂ ਤੂੰ ਸੰਸਾਰ ਨੂੰ ਸਿਰਜਿਆ ਏ, ਸਿਰਜ ਸਕਦਾ ਕੋਈ ਸੰਸਾਰ ਨਹੀਂ ਏ।
ਸਾਕ ਪਾਕ ਤੂੰ ਐਸਾ ਰਜ਼ਾਕ ਰੱਬਾ, ਵੇਖ ਤੇਰੇ ਜਿਹਾ ਕੋਈ ਪਾਲਣਹਾਰ ਨਹੀਂ ਏ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥












