*ਅੱਜ ਪੜ੍ਹੋ ਦੋ-ਕਲੀਆ ਬੇਤ*
ਜਦੋਂ ਕਿਸੇ ਨੂੰ ਬੋਲੀ ਦਾ ਫੱਟ ਵੱਜਦੈ, ਸੀਨਾ ਫਟਦਿਆਂ, ਫਟਦਿਆਂ, ਫੱਟ ਜਾਂਦੈ।
ਐਸਾ ਸਹਿਮ ਦਾ, ਸ਼ੀਂਹ ਹੈ ਰੱਤ ਪੀਣਾ, ਰੱਤ ਚੱਟਦਿਆਂ, ਚੱਟਦਿਆਂ, ਚੱਟ ਜਾਂਦੈ।
ਦਾਣੇ ਦੁਸ਼ਮਣਾਂ ਕੋਲੋਂ, ਸੁਲੱਗ ਸੱਜਣ, ਪਾਸਾ ਵੱਟਦਿਆਂ, ਵੱਟਦਿਆਂ, ਵੱਟ ਜਾਂਦੈ।
ਦਾਰੂ ਦੋਸਤੀ ਦਾ ਲੱਗੇ ਜਦੋਂ ਸਫ਼ਰੀ, ਦੁੱਖ ਘੱਟਦਿਆਂ, ਘੱਟਦਿਆਂ, ਘੱਟ ਜਾਂਦੈ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥




