
ਅੱਜ ਦਾ ਬੈਤ
*ਅਕਲ ਲਤੀਫ਼ ਹੋਵੇ*
ਗੱਭਰੂ ਇਸ਼ਕ ਰਹਿੰਦਾ ਇਨਕਲਾਬ ਵਾਂਗੂੰ, ਹੋ ਨਹੀਂ ਸਕਦਾ ਇਸ਼ਕ ਜ਼ਈਫ਼ ਹੋਵੇ।
ਜਿਹੜਾ ਇਸ਼ਕ ਦੀ ਅਜ਼ਮਤ ਦਾ ਬਣੇ ਹਾਣੀ, ਹਰ ਜੀਭ ਤੇ ਉਹਦੀ ਤਾਰੀਫ਼ ਹੋਵੇ।
ਕਵਿਤਾ ਸੋ ਜੋ ਕੁਦਰਤ ਦੇ ਭੇਤ ਖੋਲ੍ਹੇ, ਕਵੀ ਸੋ ਜੋ ਅਕਲ ਲਤੀਫ਼ ਹੋਵੇ।
ਸਫ਼ਰੀ ਸ਼ੇਅਰ ਆਪੇ ਮੂੰਹੋਂ ਬੋਲਦਾ ਏ, ਮੂੰਹੋਂ ਬੋਲਦੀ ਜਿਹਦੀ ਰਦੀਫ਼ ਹੋਵੇ।
Author: punjabtimesnow
“पंजाब की हर धड़कन की खबर, सबसे पहले और सबसे सच।”📰🔥




