*ਆਵਾਜ਼ ਮੰਗਨਾ*
ਜ਼ਹਿਰੀ ਫਿਜ਼ਾ ਵਿੱਚ ਕੈਂਸਰ ਜੋ ਘੋਲ ਦੇਵੇ, ਰੱਬ ਕੋਲੋਂ ਮੈਂ ਐਸੀ ਆਵਾਜ਼ ਮੰਗਨਾ।
ਜਿਨ੍ਹਾਂ ਲਫ਼ਜ਼ਾਂ ਤੋਂ ਉਲਫ਼ਤ ਦੇ ਅੰਗ ਮਹਿਕਣ, ਮਹਿਕਾਂ ਭਰੇ ਉਹ ਮੈਂ ਅਲਫਾਜ਼ ਮੰਗਨਾ।
ਆਸ਼ਕ ਰੱਬ ਦੇ ਪੜ੍ਹਣ ਨਮਾਜ਼ ਜਿਹੜੀ, ਪੜ੍ਹਣ ਲਈ ਮੈਂ ਉਹ ਨਮਾਜ਼ ਮੰਗਨਾ।
ਮੇਰੀ ਫ਼ਿਤਰਤ ਹੈ ਮੇਰਾ ਜੋ ਹੋਵੇ ਦੁਸ਼ਮਣ, ਮੈਂ ਤੇ ਉਹਦੀ ਵੀ ਉਮਰ ਦਰਾਜ਼ ਮੰਗਨਾ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥











