ਸਰਦਾਰ ਸੰਤੋਖ ਸਿੰਘ ਸਫ਼ਰੀ ਜੀ ਦੀ ਸਾਹਿਤਕ ਵਿਰਾਸਤ ਦਾ ਇਕ ਅੰਸ਼ ਇਹ ਵੀ__✍🏻
*ਕਵੀ ਹਾਂ ਮੈਂ*
ਬੇਸ਼ੱਕ ਚੰਗੇ ਤੋਂ ਚੰਗੇ ਨੇ ਕਵੀ ਐਪਰ, ਵੀਹਵੀਂ ਸਦੀ ਦਾ ਨਾਮਵਰ, ਕਵੀ ਹਾਂ ਮੈਂ।
ਭੁੱਖ ਲਾਹੁੰਦਾ ਹਾਂ ਭੁੱਖਿਆ ਅੱਖਰਾਂ ਦੀ, ਕਾਵਿ-ਕਲਾ ਦਾ ਕਾਰੀਗਰ, ਕਵੀ ਹਾਂ ਮੈਂ।
ਲਹਿਰ, ਬਹਿਰ, ਹਰ ਬਹਿਰ ਦੀ ਜਾਣਦਾ ਹਾਂ, ਜੇ਼ਰ ਜ਼ਬਰ ਦਾ ਬਾਜ਼ੀਗਰ, ਕਵੀ ਹਾਂ ਮੈਂ।
ਸੱਪਾਂ ਸਣੇ ਸਪੇਰੇ ਵੀ ਕੀਲ ਲੈਨਾਂ, ਬੇਲੀ ਬੋਲਾਂ ਦਾ ਜਾਦੂਗਰ, ਕਵੀ ਹਾਂ ਮੈਂ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥




