ਸਰਦਾਰ ਸੰਤੋਖ ਸਿੰਘ ਸਫ਼ਰੀ ਜੀ ਦੀ ਸਾਹਿਤਕ ਵਿਰਾਸਤ ਦਾ ਇਕ ਅੰਸ਼ ਇਹ ਵੀ__✍🏻
*ਜੁਰੱਅਤ*
ਜੁਰੱਅਤ ਰੱਖ ਕੇ ਜੀਣ ਦਾ ਵੱਲ ਮੈਨੂੰ, ਕੀ ਹੋਇਆ ਜੇ ਰਹਿੰਦਾ ਖ਼ਾਮੋਸ਼ ਹਾਂ ਮੈਂ।
ਕਤਲਗਾਹ ਵਿਚ ਮੈਂ ਨਹੀਂ ਕਹਿ ਸਕਦਾ, ਕਾਤਲ ਛੱਡਦੇ ਮੈਨੂੰ ਨਿਰਦੋਸ਼ ਹਾਂ ਮੈਂ।
ਮੇਰੀ ਹੋਸ਼, ਖ਼ਾਮੋਸ਼ ਨਹੀਂ ਰਹਿ ਸਕਦੀ, ਜੀਣ, ਮਰਨ ਦੀ ਰੱਖਦਾ ਹੋਸ਼ ਹਾਂ ਮੈਂ।
ਮੈਨੂੰ ਗ਼ੈਰਤ ਦੀ ਗੋਦ ਨਸੀਬ ਹੋਈ, ਤਾਹੀਓਂ ਆਖਦਾਂ ਸਰਫ਼ਰੋਸ਼ ਹਾਂ ਮੈਂ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥




